Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਰੂਬਾਈਆਂ - ਕੁਲਦੀਪ ਸਿੰਘ ਨੀਲਮ.

             (1)

               

ਕਦੇ ਤਾਂ ਅਪਣੇ ਦਿਲ ਨੂੰ ਬੇਦਾਰ ਕਰਿਆ ਕਰ
ਕਦੇ ਤਾਂ ਕਿਸੇ ਦੀ ਗੱਲ ਦਾ ਇਤਬਾਰ ਕਰਿਆ ਕਰ

 

ਉਠਾਦਾਂ ਏਂ ਉਂਗਲੀਆਂ ਤੂੰ ਦੂਜਿਆਂ ਤੇ ਰੋਜ

ਕਦੇ ਤਾਂ ਅਪਣੀ ਗਲਤੀ ਵੀ ਸਵੀਕਾਰ ਕਰਿਆ ਕਰ

 

                      (2)

 

ਜਵਾਨੀ ਹੁਸਨ ਤੇ ਦੌਲਤ ਦਾ ਮਾਨ ਕਾਹਦਾ ਏ

ਜੋ ੰੈ ਸਾਥ ਨਹੀਂ ਰਹਿਣੀ ਉਹਦਾ ਗੁਮਾਨ ਕਾਹਦਾ ਏ

 

ਹੱਥ ਵਿਚ ਦੀਪ ਫਿਰ ਵੀ ਬੰਦਾ ਖੂਹ ‘ਚ ਡਿਗੇ

ਤੂੰ ਹੀ ਦੱਸ ਭਲਾ ਉਹ ਬੰਦਾ ਸੁਜਾਨ ਕਾਹਦਾ ਏ

 

                      (3)

 

     ਸੋਚਾਂ ਦੇ ਸਾਗਰ ਬਹੁ ਡੂੰਘੇ ਤੇ ਖਾਰੇ

     ਢਮਾਂ ਵਿਚ ਡੁਬ ਕੇ ਨ ਹੁੰਦੇ ਗੁਜਾਰੇ

 

     ਦੁੱਖ-ਸੁੱਖ ਦਾ ਸਾਥ ਹੈ ਰਾਤ ਦਿਨ ਦਾ

                    ਹਰ ਪੱਲ ਨ ਹੁੰਦੇ ਖੁੰੀ ਦੇ ਹੁਲਾਰੇ

 

                                        (4) 

 

ਜੋ ਕਰਦੇ ਇਕ ਗਲਤੀ ਉਹ ਲੋਕ ਸਮਝਦਾਰ ਹੁੰਦੇ ਨੇ

ਜੋ ਕਰਦੇ ਦੌ ਗਲਤੀਆਂ ਉਹ ਮਾਫੀ ਦੇ ਹਕਦਾਰ ਹੂੰਦੇ ਨੇ

 

ਜੋ ਕਰਦੇ ਨੇ ਗਲਤੀਆਂ ਹਰ ਬਾਰ ਪਰ ਸਮਝਦੇ ਨਹੀਂ

ਉਹ ਲੋਕ ਦੁਨੀਆਂ ‘ਚ ਹਮੇਸ਼ਾ ਹੀ ਖੁਆਰ ਹੁੰਦੇ ਨੇ।

2012-04-23
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)