Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਰਿਵਾਲਸਰ ਗੁਰਦੁਆਰਾ ਸਾਹਿਬ - ਗੁਰਨਾਮ ਸਿੰਘ ਅਕੀਦਾ.

ਹਿਮਾਚਲ ਪ੍ਰਦੇਸ਼ ਦੀਆਂ ਸੰਘਣੀਆਂ  ਹਰਿਆਲੀਆਂ ਪਹਾੜੀਆਂ ਵਿਚ ਵਸਿਆ ਕਸਬੇ ਰੂਪੀ ਪਿੰਡ ਰਿਵਾਲਸਰ ਕਈ ਧਾਰਮਿਕ ਯਾਦਗਾਰਾਂ ਨੂੰ ਸਮੋਈ ਬੈਠਾ ਹੈ, ਜਿਸ ਵਿਚ ਜਿਥੇ ਹਿੰਦੂਆਂ ਦੇ ਧਾਰਮਿਕ ਅਸਥਾਨ ਹਨ ਉਥੇ ਹੀ ਇਥੇ ਬੁੱਧ ਧਰਮ ਦਾ ਸੈਕਿੰਡ ਬੁੱਧਾ ਦਾ ਇਤਿਹਾਸਕ ਸਥਾਨ ਹੈ ਜੋ ਕਿ ਮਕੜੌਲ ਗੰਜ ਦੀ ਤਰ੍ਹਾਂ ਹੀ ਬੋਧੀ ਭੀਕਸੂਆਂ ਲਈ ਖਿੱਚ ਦਾ ਕੇਂਦਰ ਹੈ? ਵਿਸ਼ੇਸ਼ ਕਰਕੇ ਇਹ ਪਿੰਡ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਵੀ ਹੈ। ਜਿਥੇ ਕਿ ਗੁਰਦੁਆਰਾ ਸਾਹਿਬ ਬਣੇ ਹਨ ਤੇ ਅੱਗੇ ਕਾਰ ਸੇਵਾ ਰਾਹੀਂ ਗੁਰੂ ਘਰ ਨੂੰ ਹੋਰ ਵੀ ਸੁੰਦਰ ਬਣਾਇਆ ਜਾ ਰਿਹਾ ਹੈ ਸਿੱਖ ਸਰਧਾਲੂ ਆਮ ਕਰਕੇ ਹੁਣ ਮੰਡੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇਥੇ ਦਰਸ਼ਨਾਂ ਲਈ ਆਉਦੇ ਹਨ।

ਮੰਡੀ ਤੋਂ 25 ਕਿਲੋਮੀਟਰ ਦੂਰ ਸਿੰਗਲ ਸੜਕ ਦੇ ਰਸਤੇ ਤੇ ਹੁੰਦੇ ਹੋਏ ਰਿਵਾਲਸਰ ਦੀ ਪੰਚਾਇਤ ਵਲੋਂ ਪਿੰਡ ਵਿਚ ਦਾਖਲੇ \'ਤੇ ਲਗਾਏ ਗਏ \'ਕਰ\' ਦਾ ਭੁਗਤਾਨ ਕਰਨ ਤੋਂ ਬਾਅਦ ਬਿਲਕੁਲ ਹੀ ਸੱਜੇ ਪਾਸੇ ਬੋਧੀਆਂ ਨੂੰ ਅਧਿਆਤਮਕ ਸਿਖਿਆ ਦੇਣ ਲਈ ਇਕ ਵਿਦਿਆਲਿਆ ਬਣਿਆ ਦੇਖਿਆ ਜਾ ਸਕਦਾ ਹੈ। ਸੱਜੇ ਪਾਸੇ ਹੀ ਮੁੜ ਕੇ ਥੋੜੀ ਦੂਰ ਝੀਲ ਦੇ ਕੰਡੇ \'ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰੂ ਘਰ ਹੈ, ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦਸਿਆ ਗਿਆ ਜੋ ਕਿ ਗੁਰੂ ਘਰ ਦੇ ਬਾਹਰ ਦਿਵਾਰ ਤੇ ਵੀ ਲਿਖਿਆ ਮਿਲਦਾ ਹੈ, ਇਥੇ ਗੁਰੂ ਗੋਬਿੰਦ ਸਿੰਘ ਜੀ ਨੂੰ 1721 ਈਸਵੀ ਵਿਚ ਵਿਸਾਖੀ ਵਾਲੇ ਦਿਨ ਪਹਾੜੀ ਰਾਜਿਆਂ ਦੇ ਸਿਰਮੌਰ ਬਿਲਾਸਪੁਰ ਦੇ ਰਾਜੇ ਦੀ ਤਰਫੋਂ ਆਪਣੇ ਰੁੱਕਾ ਪੰਮਾਂ ਪ੍ਰਹੋਤ ਦੇ ਰਾਹੀਂ ਬੁਲਾਇਆ ਗਿਆ ਸੀ, ਪਹਾੜੀ ਰਾਜਿਆਂ ਨੂੰ ਔਰੰਗਜੇਬ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਪਹਾੜਾਂ ਵਿਚ ਬੁਲਾ ਕੇ ਉਥੇ ਉਸ ਨੂੰ ਸਹੀਦ ਕਰ ਦਿਤਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਆਪਣੇ 500 ਘੋੜ ਸਵਾਰਾਂ ਸਮੇਤ ਇਥੇ ਪੁੱਜੇ, ਜਿਸ ਨੂੰ ਵੇਖ ਕੇ ਪਹਾੜੀ ਰਾਜੇ ਸਹਿਮ ਗਏ ਕਿ ਗੁਰੂ ਨੂੰ ਕੁਝ ਵੀ ਕਰਨ ਤੋਂ ਪਹਿਲਾ ਘੋੜ ਸਵਾਰਾਂ ਨਾਲ ਲੜਨਾ ਪਵੇਗਾ, ਰਾਜਿਆਂ ਦੀ ਮਾੜੀ ਨੀਅਤ ਦੇਖ ਕੇ ਮੰਡੀ ਦੇ ਰਾਜੇ ਸਿੱਧ ਸੈਨ ਨੇ ਔਰੰਗਜੇਬ ਦੇ ਖਿਲਾਫ ਜਾਕੇ ਕਿਹਾ ਕਿ ਗੁਰੂ ਜੀ ਸਾਡੇ ਮਹਿਮਾਨ ਹਨ ਜੇਕਰ ਕਿਸੇ ਨੇ ਗੁਰੂ ਜੀ ਖਿਲਾਫ ਕੋਈ ਵੀ ਸਾਜਿਸ ਰਚੀ ਤਾਂ ਉਸ ਦਾ ਨਤੀਜਾ ਮਾੜਾ ਹੋਵੇਗਾ, ਇਸ ਸਥਾਨ ਤੇ ਗੁਰੂ ਸਾਹਿਬ ਇਕ ਮਹੀਨਾ ਰਹੇ, ਸੰਗਤਾਂ ਨੂੰ ਅਮ੍ਰਿਤ ਛਕਾਇਆ, ਰਾਜਿਆਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਅਮ੍ਰਿਤ ਦੀ ਦਾਤ ਪ੍ਰਾਪਤ ਕਰ ਲਵੋ ਤਾਂ ਰਾਜਿਆਂ ਨੇ ਕਿਹਾ ਕਿ ਤੁਸੀਂ ਤਾਂ ਹਰ ਇਕ ਅਮੀਰ ਗਰੀਬ, ਨੀਵੀਂ ਜਾਤ ਆਦਿ ਨੂੰ ਅਮ੍ਰਿਤ ਛਕਾਈ ਜਾ ਰਹੇ ਹੋ ਇਸ ਕਰਕੇ ਅਸੀਂ ਅਮ੍ਰਿਤ ਨਹੀ ਛਕਣਾ। ਰਿਵਾਲਸਰ ਵਿਚ ਗੁਰਦੁਆਰਾ ਸਾਹਿਬ 1930 ਵਿਚ ਰਾਜਾ ਜੋਗਿੰਦਰ ਸਿੰਘ ਤੇ ਰਾਣੀ ਅਮ੍ਰਿਤ ਕੌਰ ਨੇ ਬਣਾਉਣਾ ਸ਼ੁਰੂ ਕੀਤਾ, ਜਿਥੇ ਕਿ ਹੁਣ ਕਾਰ ਸੇਵਾ ਵਾਲੇ ਬਾਬੇ ਲਾਭ ਸਿੰਘ ਸੇਵਾ ਨਿਭਾ ਰਹੇ ਹਨ।

ਇਥੇ ਹੋਰ ਵੀ ਕਥਾ ਸੁਣਾਈ ਜਾਂਦੀ ਹੈ ਕਿ ਗੁਰੂ ਸਾਹਿਬ ਨੂੰ ਦਸਿਆ  ਗਿਆ ਇਕ ਇਥੋਂ 12 ਕਿਲੋਮੀਟਰ ਦੂਰ ਇਕ  ਗੁਫਾ ਹੈ ਜਿਥੇ ਕਿ ਇਕ ਰਿਸ਼ੀ ਤਪ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਉਥੇ ਗਏ ਜਿਥੇ ਕਿ ਰੇਵਾ ਦਾ ਪੁੱਤਰ ਵਾਲ (ਜਿਸ ਦੇ ਨਾਂ ਤੇ ਰਿਵਾਲਸਰ ਵਸਿਆ ਹੈ) ਸੱਪ ਦਾ ਰੂਪ ਧਾਰਕੇ ਤਪ ਕਰ ਰਿਹਾ ਸੀ, ਜਦੋਂ ਗੁਰੂ ਸਾਹਿਬ ਉਥੇ ਪੁੱਜੇ ਤਾਂ ਉਹ ਗੁਰੂ ਸਾਹਿਬ ਦੇ ਸਾਹਮਣੇ ਅਸਲ ਰੂਪ ਵਿਚ ਹੀ ਆਇਆ, (ਇਹ ਕੋਈ ਚਮਤਕਾਰ ਦੀ ਕਹਾਣੀ ਨਹੀਂ ਹੈ ਇਸ ਬਾਰੇ ਰਿਵਾਲਸਰ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਨੇ ਦਸਿਆ ਸੀ ਉਹ ਇਹ ਵੀ ਕਹਿੰਦੇ ਸਨ ਕਿ ਇਸ ਦਾ ਇਤਿਹਾਸ ਵੀ ਮੌਜੂਦ ਹੈ ਜਿਸ ਦੀ ਖੋਜ ਲਈ ਖੋਜੀਆਂ ਵਾਸਤੇ ਰਾਹ ਖੁੱਲਾ ਹੈ) ਰਿਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਸਿਆ ਕਿ ਮੈਂ ਇਥੇ ਮੰਡੀ ਤੇ ਰਾਜ ਕਰਦਾ ਸੀ ਪਰ ਮੇਰੀਆਂ ਸਾਰੀਆਂ ਫੌਜਾਂ ਮਾਰ ਕੇ ਜੱਛ ਕੁਬੇਰ ਨੇ ਮੇਰਾ ਰਾਜ ਆਪਣੇ ਕਬਜੇ ਵਿਚ ਕਰ ਲਿਆ, ਮੈਨੂੰ ਦੇਸ਼ ਨਿਕਾਲਾ ਦਿਤਾ ਗਿਆ, ਮੈਨੂੰ ਪਤਾ ਲੱਗਾ ਸੀ ਕਿ ਜਗਤ ਗੁਰੂ ਦਸਵੇਂ ਜਾਮੇ ਵਿਚ ਆਕੇ ਮੇਰਾ ਉਧਾਰ ਕਰਨਗੇ, ਮੇਰਾ ਉਧਾਰ ਕਰੋ, ਕੁਬੇਰ ਨੂੰ ਸਮਝਾਓ ਕਿ ਉਹ ਮੇਰਾ ਨੁਕਸਾਨ ਨਾ ਕਰੇ ਤਾਂ ਗੁਰੂ ਜੀ ਨੇ ਕੁਬੇਰ ਨੂੰ ਬੁਲਾਇਆ ਪਰ ਕੁਬੇਰ ਨਹੀਂ ਆਇਆ ਤਾਂ ਗੁਰੂ ਨੇ ਤੀਰ ਕੱਢ ਕੇ ਚਲਾਇਆ ਤਾਂ ਤੀਰ ਦੀ ਗਰਜਣਾ ਨਾਲ ਪਹਾੜੀਆਂ ਥਰ ਥਰ ਕੰਬਣ ਲੱਗ ਪਈਆਂ, ਕੁਬੇਰ ਡਰ ਗਿਆ ਤਾਂ ਉਹ ਵੀ ਗੁਰੂ ਜੀ ਦੇ ਚਰਨੀ ਪਿਆ ਦੋਵਾਂ ਦਾ ਪਿਆਰ ਬਣਾ ਕੇ ਕਿਹਾ ਕਿ ਤੁਸੀਂ ਦੋਵੇਂ ਹੁਣ ਇਕ ਦੂਜੇ ਨੂੰ ਪਿਆਰ ਕਰੋਗੇ। ਇਥੇ ਕੁਬੇਰ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਕੋਲ 10 ਹਜਾਰ ਜੱਛਾਂ ਦੀ ਫੌਜ ਹੈ ਇਹ ਅੱਜ ਤੋਂ ਬਾਅਦ ਤੁਹਾਡੀ, ਇਹ ਤੁਰਕਾਂ ਦੇ ਖਿਲਾਫ ਲੜੇਗੀ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮਾੜੇ ਇਰਾਦੇ ਵਾਲੇ ਤੁਰਕਾਂ ਦੇ ਖਿਲਾਫ ਤਾਂ ਸਾਡਾ ਇਕ ਤੀਰ ਹੀ ਕਾਫੀ ਹੈ। ਇਥੇ ਹੀ ਰਾਜੇ ਰਿਵਾਲ ਨੇ ਕਿਹਾ ਕਿ ਮੇਰੇ ਕੋਲ 96 ਕਰੋੜ ਸੱਪਾਂ ਦੀ ਫੌਜ ਹੈ ਇਹ ਤੁਹਾਡੀ ਹੋਈ, ਪਰ ਗੁਰੂ ਸਾਹਿਬ ਕਹਿਣ ਲੱਗੇ ਇਸ ਦੀ ਸਾਨੂੰ ਅਜੇ ਲੋੜ ਨਹੀਂ ਹੈ, ਪਰ ਹਾਂ ਘੋਰ ਕਲਯੁੱਗ ਦਾ ਸਮਾਂ ਹੋਰ ਵੀ ਖਤਰਨਾਕ ਅਵੇਗਾ ਉਸ ਵੇਲੇ ਤੁਹਾਡੀ ਵੀ ਲੋੜ ਕੌਮ ਨੂੰ ਪਵੇਗੀ ਤਾਂ ਤੁਹਾਡੀ ਸੇਵਾ ਜਰੂਰ ਲਈ ਜਾਵੇਗੀ। ਕਿਹਾ ਜਾਂਦਾ ਹੈ ਕਿ ਰਿਵਾਲ ਰਾਜੇ ਦੀ ਇਹ ਸੇਵਾ ਅਜੇ ਤੱਕ ਵੀ ਗੁਰੂ ਸਾਹਿਬ ਨੇ ਨਹੀਂ ਲਈ ਜੋ ਕਿ ਅਜੇ ਬਾਕੀ ਹੈ। ਇਥੇ ਹੀ ਮੰਡੀ ਦਾ ਰਾਜਾ ਸਿੱਧ ਸੈਨ ਗੁਰੂ ਸਾਹਿਬ ਨੂੰ ਮੰਡੀ ਤੱਕ ਲੈ ਜਾਣ ਦੀ ਸੇਵਾ ਮੰਗਦਾ ਹੈ ਤਾਂ ਗੁਰੂ ਸਾਹਿਬ ਨੂੰ ਪਾਲਕੀ ਵਿਚ ਬੈਠਾਇਆ ਗਿਆ ਰਾਜੇ ਸਿੱਧ ਸੈਨ ਦੇ ਤਿੰਨ ਪੁੱਤਰ ਤੇ ਰਾਜਾ ਖੁੱਦ ਪਾਲਕੀ ਉਠਾ ਕੇ ਤੁਰੇ ਤਾਂ ਪਾਲਕੀ ਦਾ ਕਿਸੇ ਦੇ ਮੋਢੇ ਤੇ ਵਜਨ ਨਹੀਂ ਆਇਆ ਸਗੋਂ ਪਾਲਕੀ ਹਵਾ ਵਿਚ ਹੀ ਚਲਦੀ ਗਈ। ਮੰਡੀ ਰਾਜੇ ਦੇ ਮਹਿਲਾਂ ਵਿਚ ਗੁਰੂ ਸਾਹਿਬ ਨੇ ਰਹਿੰਦੇ ਹੋਏ ਕਿਹਾ ਕਿ ਸਾਨੂੰ ਤਾਂ ਭਾਈ ਇਕਾਂਤ ਜਗ੍ਹਾ ਚਾਹਦੀ ਹੈ ਤਾਂ ਗੁਰੂ ਸਾਹਿਬ ਦਾ ਠਹਿਰਾ ਰਾਜੇ ਨੇ ਉਥੇ ਹੀ ਕੀਤਾ ਜਿਥੇ ਕਿ ਹੁਣ ਗੁਰੂਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਬਣਿਆ ਹੋਇਆ ਹੈ। ਇਥੇ ਗੁਰੂ ਸਾਹਿਬ 6 ਮਹੀਨੇ 18 ਦਿਨ ਰਹੇ ਜਦੋਂ ਗੁਰੁ ਸਾਹਿਬ ਇਥੋਂ ਵਿਦਾ ਹੋਣ ਲੱਗੇ ਤਾਂ ਰਾਜਾ ਸਿੱਧ ਸੈਨ ਕਹਿਣ ਲੱਗਾ ਕਿ ਮੇਰੇ ਖਿਲਾਫ ਹੁਣ ਔਰੰਗਜੇਬ ਨੇ ਜੁਲਮ ਕਰਨਾ ਹੈ, ਤਾਂ ਗੁਰੂ ਸਾਹਿਬ ਨੇ ਇਕ ਕੱਚੀ ਮਿੱਟੀ ਦੀ ਹਾਂਡੀ ਮੰਗਾਈ ਤੇ ਉਸ ਹਾਂਡੀ ਨੂੰ ਸਤਲੁੱਜ ਵਿਚ ਹੜਾ ਕੇ 22 ਸੇਰ ਦੀ ਅਤੇ 7 ਫੁੱਟ 2 ਇੰਚ ਦੀ ਲੰਬੀ ਨਾਲੀ ਵਾਲੀ ਬੰਦੂਕ ਨਾਲ ਹਾਂਡੀ ਦੇ ਨਿਸ਼ਾਨਾ ਲਗਾਇਆ ਤਾਂ ਨਿਸ਼ਾਨਾ ਹਾਂਡੀ ਵਿਚ ਦੀ ਆਰ ਪਾਰ ਹੋ ਗਿਆ, ਪਰ ਹਾਂਡੀ ਟੁੱਟੀ ਨਹੀਂ, ਤਾਂ ਗੁਰੂ ਸਾਹਿਬ ਨੇ ਰਾਜੇ ਨੂੰ ਵਰਦਾਨ ਦਿਤਾ ਕਿ \'ਜੈਸੇ ਬਚੀ ਹਾਂਡੀ, ਤੈਸੇ ਬਚੇਗੀ ਮਾਂਡੀ, ਜੋ ਮੰਡੀ ਕੋ ਲੁਟੇਂਗੇ, ਅਸਮਾਨੀ ਗੋਲੇ ਸੁਟੇਂਗੇ\', ਤਾਂ ਮੰਡੀ ਦੇ ਰਾਜੇ ਦਾ ਔਰੰਗਜੇਬ ਕੁਝ ਨਹੀ ਬਿਗਾੜ ਸਕਿਆ। ਇਕ ਹੋਰ ਜਾਣਕਾਰੀ ਅਨੁਸਾਰ ਰਿਵਾਲਸਰ ਤੋਂ 16 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਕੋਠਾ ਸਾਹਿਬ ਬਣਿਆ ਹੈ ਜਿਥੇ ਕਿ ਮੰਡੀ ਦੇ ਰਾਜੇ ਸਿੱਧ ਸੈਨ ਵਲੋਂ ਗੁਰੂ ਗੋਬਿੰਦ ਸਿੰਘ ਜੀ ਕੋਲੋ ਕਿਲੇ ਦਾ ਨੀਂਹ ਪੱਥਰ ਰਖਾਇਆ ਸੀ।

ਰਿਵਾਲਸਰ ਬਾਰੇ ਇਥੇ ਬੈਠੇ ਬੋਧੀ ਭਿਕਸੂਆਂ ਵਲੋਂ ਦਸਿਆ ਗਿਆ ਜੋ ਕਿ ਦਿਵਾਰਾਂ ਤੇ ਵੀ ਦਰਜ ਹੈ ਕਿ ਇਕੇ ਕਰੀਬ ਛੇ ਸੱਤ  ਸੋ ਸਾਲ ਪਹਿਲਾਂ ਸੈਕਿੰਡ ਬੁੱਧਾ ਦਾ ਜਨਮ  ਇਕ ਕਮਲ ਦੇ ਫੁੱਲ ਵਿਚੋਂ ਹੋਇਆ।  ਉਸ ਨੂੰ ਸਮਾਂ ਪੈਣ ਤੇ ਰਾਜੇ ਨੇ ਜਿੰਦਾ  ਸਹੀਦ ਕਰ ਦਿਤਾ ਜਦੋਂ ਉਸ ਨੂੰ ਸਾੜਨ ਲਈ  ਤੇਲ ਆਦਿ ਲੱਕੜਾਂ ਆਦਿ ਲਿਆਂਦੀਆਂ ਗਈਆਂ ਤਾਂ ਤੇਲ ਆਦਿ ਇਥੇ ਫੈਲ ਗਿਆ ਤਾਂ ਉਸ ਦੀ Îਇਥੇ ਝੀਲ ਬਣ ਗਈ ਇਹ ਝੀਲ ਵਿਸ਼ਵ ਦੇ ਨਕਸੇ ਤੇ ਕਾਫੀ ਮਕਬੂਲ ਹੈ। ਰਿਵਾਲਸਰ ਝੀਲ ਦੇ ਨਾਂ ਨਾਲ ਕਾਫੀ ਮਸ਼ਹੂਰ ਹੈ, ਇਥੇ ਹੀ ਸੈਕਿੰਡ ਬੁੱਧਾ ਦੀ ਬਹੁਤ ਵੱਡੀ ਪਹਾੜੀ ਤੇ ਵੱਡੀ ਮੂਰਤ ਬਣਾਈ ਹੈ, ਜਿਸ ਨੂੰ ਗੁਰਦੁਆਰਾ ਸਾਹਿਬ ਤੋਂ ਹੀ ਨਹੀਂ ਸਗੋਂ ਦੂਰੋ ਵੀ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਇਥੇ ਹੀ ਲੋਮਸ਼ ਰਿਸ਼ੀ ਵੀ ਆਏ ਜਿਸ ਦਾ ਇਥੇ ਮੰਦਰ ਹੈ। ਇਥੇ ਹੀ ਹਿੰਦੂਆਂ ਦੇ ਦੇਵਤੇ ਵੀ ਕਈ ਆਏ, ਬ੍ਰਹਮਾਂ ਕੁਮਾਰੀਆਂ ਦਾ ਇਥੇ ਸਿਖਿਆ ਸਥਾਨ ਬਣਿਆ ਹੈ, ਇਥੇ ਬੋਧੀ ਭਿਕਸੂ ਆਮ ਤੌਰ ਤੇ ਤਿਬਤ ਆਦਿ ਤੋਂ ਆਉਦੇ ਰਹਿੰਦੇ ਹਨ, ਇਥੇ ਅੱਤ ਦੀ ਗਰਮੀ ਵਿਚ ਵੀ ਮਨਾਲੀ ਜਿਹੀ ਠੰਡ ਰਹਿੰਦੀ ਹੈ। ਬੜਾ ਹੀ ਮਨਮੋਹਕ ਸਥਾਨ ਹੈ।

09888506897

2012-10-13
Comments
That kind of thinknig shows you\'re on top of your game
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)