Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਕੰਵਲ - ਜਸਵਿੰਦਰ ਸਿੰਘ ਰੂਪਾਲ.

*ਜੀਣਾ ਕੰਵਲ ਦੇ ਵਾਂਗੂ ਹੱਸਣਾ ਕੰਵਲ ਦੇ ਵਾਂਗੂ ।
ਜੀਵਨ ਮਨੋਰਥ ਸਭ ਨੂੰ ਦੱਸਣਾ ਕੰਵਲ ਦੇ ਵਾਂਗੂ ।
ਚਿੱਕੜ ਦੇ ਵਿੱਚੋਂ ਖਿੜਨਾ ਨਿਰਲੇਪ ਇਸ ਤੋਂ ਰਹਿਣਾ,
“ਰੁਪਾਲ”ਦੁਨੀਆਂ ਅੰਦਰ ਵੱਸਣਾ ਕੰਵਲ ਦੇ ਵਾਂਗੂ ।

*ਦਿਲ ਪਿਆਰ ਤੋਂ ਓ ਚੰਨਾ ਕਨਫਿ਼ਊਜ਼ ਹੋ ਗਿਆ ਹੈ।
ਕਿਉਂਕਿ ਯਕੀਨ ਬੱਲਬ ਹੁਣ ਫਿ਼ਊਜ਼ ਹੋਗਿਆ ਹੈ।
ਘਾਇਆ ਜੇ ਸੌਂਗ ਕਿਧਰੇ ਲਿਖ ਬੈਟਿਆ ਗ਼ਜ਼ਲ ਜੇ,
ਸੁਣਿਐ ਕਰੈਕਟਰ ਸਾਡਾ ਹੁਣ ਲੂਜ਼ ਹੋ ਗਿਆ ਹੈ।

*ਦਿਲ ਖੁਸ਼ ਵੀ ਨਹੀਂ ਹੈ,ਉਂਝ ਇਹ ਉਦਾਸ ਵੀ ਨਹੀਂ।
ਕਹਿ ਫੇਲ੍ਹ ਵੀ ਨਹੀਂ ਸਕਦਾ , ਹੋਇਆ ਮੈਂ ਪਾਸ ਵੀ ਨਹੀਂ।
ਕੈਸੀ “ਰੁਪਾਲ” ਦੇਖੋ  ਹੈ ਨਾਲ ਸਾਡੇ ਹੋਈ ,
ਕੰਮ ਵਿਗੜਿਆ ਨਹੀਂ ਪਰ ਆਇਆ ਇਹ ਰਾਸ ਵੀ ਨਹੀਂ।

*ਸਾਡੇ ਵੀ ਬਾਗ਼ ਬਗੀਚੇ ਵਿੱਚ ਅੱਜ ਨੱਚੀਆਂ ਖੁਬ ਬਹਾਰਾਂ ਨੇ ।
ਦਿਲ ਨੂੰ ਖੁਸ਼ ਕਰ ਦਿੱਤਾ ਏ ਵਾਹ ਵਾਹ ਖਿੜੀਆਂ ਗੁਲਜ਼ਾਰਾਂ ਨੇ ।
ਬਿਰਹਾ ਦੇ ਤਪਦੇ ਸੂਰਜ ਨੇ ਖੁਸ਼ਕੀ ਤੇ ਸੋਕਾ ਪਾਇਆ ਸੀ,
“ਰੁਪਾਲ”ਅਚਾਨਕ ਦਿਲ ਖਿੜਿਆ ਜਾਂ ਲੱਗੀਆਂ ਵਸਲ ਫੁਹਾਰਾਂ ਨੇ।

*ਜੁਲਮ ਤੋਂ ਥੱਕਿਆ ਨਹੀਂ ਜਾਲਮ ਮੇਰਾ ।
ਹੋ ਗਿਆ ਦੋਖੀ ਏ ਕੁੱਲ ਆਲਮ ਮੇਰਾ ।
ਐਪਰ ਜੋ ਯਾਦ ਰਹਿੰਦਾ ਭੇਜਦਾ,
“ਰੁਪਾਲ” ਕਿੰਨਾ ਦਾਨੀ ਹੈ ਬਾਲਮ ਮੇਰਾ ।

*ਸੁਪਨੇ ਦੇ ਵਿੱਚ ਹਾਂ ਤੱਕ ਲੈਂਦੀ ਤੇਰੀ ਸੂਰਤ ਪਿਆਰੀ ਪਿਆਰੀ ਵੇ ।
ਇਸ ਸੋਨ ਸੁਨਹਿਰੀ ਮੁੱਖੜੇ ਤੋਂ ਸਦ ਸਦ ਹੀ ਮੈਂ ਬਲਿਹਾਰੀ ਵੇ ।
ਐਪਰ ਤੂੰ ਜੇਕਰ ਕਦੇ ਕਦੇ ਸੁਪਨੇ ਵਿੱਚ ਆਉਣੋ ਰੁੱਸ ਜਾਂਦਾ,
“ਰੁਪਾਲ” ਤੇਰੇ ਬਿਨ ਨਾ ਪੁੱਛੀਂ ਉਹ ਕਿੱਦਾਂ ਰਾਤ ਗੁਜ਼ਾਰੀ ਵੇ ।

*ਇੱਕ ਗੂੜ੍ਹੀ ਰਾਤ ਵਿਛੋੜੇ ਦੀ ਹਰ ਮੁਲਾਕਾਤ ਦੇ ਬਾਅਦ ਆਵੇ ।
ਐਪਰ ਇਸ ਗ਼ਮ ਦੇ ਘੁੱਟਾਂ ਦਾ ਵੀ,ਅੰਮ੍ਰਿਤ ਜੈਸਾ ਸੁਆਦ ਆਵੇ ।
ਜਦ ਬੈਠਾ ਹੋਏ “ਰੁਪਾਲ” ਕਦੀ ਤਨਹਾਈ ਵਿੱਚ ਗੰਭੀਰ ਜਿਹਾ,
ਇੱਕ ਮਹਿਕ ਚੁਪਾਸੀਂ ਖਿੱਲਰ ਜਾਏ ਜਦ ਸੱਜਣਾ ਤੇਰੀ ਯਾਦ ਆਵੇ ।

*ਭਟਕ ਗਏ ਹਾਂ ਚਲਦੇ ਚਲਦੇ ਯਾਦ ਤੇਰੀ ਦੇ ਰਾਹੀਂ ।
ਐਪਰ ਮੰਜਿਲ ਅਜੇ ਸੁਹਾਵੀਂ ਸੱਜਣਾ ਪਹੁੰਚੀ ਨਾਹੀਂ ।
’ਵਾਜ ਹੰਝੂਆਂ ਦੀ ਕਹਿੰਦੇ ਝੱਟ ਪਹੰਚੇ ਕੋਲ ਪਿਆਰੇ,
“ਰੁਪਾਲ” ਨਹੀਂ ਪਰ ਮਿਹਰ ਹੋਈ,ਅਸੀਂ ਦੇਖਿਆ ਰੋ ਰੋ ਢਾਹੀਂ ।

*ਕਿਸੇ ਮਸਤੀ ਚ’ ਡੁੱਬੇ ਤੇਰੇ ਪਿਆਰੇ ਪਿਆਰੇ ਨੈਣ ।
ਜਾਪੇ ਗੱਲ ਕੋਈ ਪਿਆਰ ਦੀ ਇਸ਼ਾਰਿਆਂ ਚ’ ਕਹਿਣ ।
ਸਾਨੂੰ ਪ੍ਰੀਤਮਾ ਵੇ ਸਭ ਕੁਝ ਮਿਲ ਜਾਵੇ ਇੱਥੋਂ ,
ਦੋ ਘੜੀ ਜੇ “ਰੁਪਾਲ” ਇੰਝ ਤੱਕਦੇ ਹੀ ਰਹਿਣ ।

*ਜਦੋਂ ਬੀਤੇ ਦੀ ਇਕਾਂਤ ਵਿੱਚ ਯਾਦ ਕਦੀ ਆਵੇ।
ਮੇਰੇ ਦਿਲ ਤਾਈਂ ਇੱਕ ਭੈੜੀ ਅੱਗ ਜਿਹੀ ਲਾਵੇ ।
ਇਹ ਹੈ ਅੱਗ ਮੇਰੇ ਹਾਣੀਆ ਵੇ ਹੋਣੀਆਂ ਖਿਲਾਫ਼,
ਤੇਰੇ ਵਸਲ ਦੀ ਯਾਦ ਇਹਨੂੰ ਆਣ ਕੇ ਬੁਝਾਵੇ ।

*ਬਣੇ ਖਿਆਲਾਂ ਚ’ ਹੀ ਰਹੇ ਤੇਰੇ ਸਾਥ ਦੇ ਨਜ਼ਾਰੇ ।
ਉਹ ਨਾ ਲੱਭੇ ਫੇਰ ਪਾਏ ਤੇਰੀ ਯਾਦ ਦੇ ਸਹਾਰੇ ।
ਸਦਾ ਖੇੜਿਆਂ ਚ’ ਵੱਸ ਸਾਨੂੰ ਇੰਨਾ ਕੁ ਤਾਂ ਦੱਸ,
ਕਿੰਝ ਕਰੀਏ ਬਹਾਰ ਇੱਕ ਪਈ ਵਾਜਾਂ ਮਾਰੇ ?

*ਤੇਰੇ ਲਈ ਹੀ ਜੀਆਂਗੀ ਤੇਰੇ ਲਈ ਹੀ ਮਰਾਂਗੀ ।
ਤੇਰੇ ਲਈ ਚੰਨਾ ਜੱਗ ਦਾ ਮੈਂ ਟਾਕਰਾ ਕਰਾਂਗੀ।
ਰੋਮ ਰੋਮ ਮੈਂ “ਰੁਪਾਲ” ਬਲਿਹਾਰ ਤੇਰੇ ਉਤੋਂ,
ਜਿੱਤ ਹੋਵੇ ਸਦਾ ਤੇਰੀ ਹਰ ਵਾਰ ਮੈਂ ਹਰਾਂਗੀ ।

2013-03-03
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)