Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਹਾਮੀ - ਅਜੇ ਤਨਵੀਰ.

ਉਤਲੇ ਮਨੋ ਜੋ ਪਿਆਰ ਦੀ , ਹਾਮੀ ਉਹ ਭਰ ਗਏ ਨੇ । 
ਨਾਟਕ ਉਹ ਦੋਸਤੀ ਦਾ , ਹੁਣ ਫੇਰ ਕਰ ਗਏ ਨੇ ।

ਰੱਖੇ ਜਿਨਾੰ ਤਖ਼ੱਲੁਸ ਜੁਗਨੂੰ , ਚਿਰਾਗ਼ , ਸੂਰਜ ,
ਜਦ ਰਾਤ ਪੈਣ ਲੱਗੀ , ਨੇਰ੍ਹੇ ਤੋੰ ਡਰ ਗਏ ਨੇ ।

ਮਕਤਲ \' ਚ ਨੱਚਦੇ ਜਦ , ਦੇਖੇ ਬੇ- ਖੌਫ਼ ਬਾਗੀ ,
ਕੁਝ ਮੌਤ ਦੇ ਸੁਦਾਗਰ , ਡਰ ਡਰ ਕੇ ਮਰ ਗਏ ਨੇ ।

ਮਿਲਣੀ ਸਜਾ ਉਨ੍ਹਾ ਨੂੰ , ਇਕ ਦਿਨ ਜਰੂਰ ਦੇਖੀਂ ,
ਜੋ ਛੇੜ ਛਾੜ ਕੁਦਰਤ , ਦੇ ਨਾਲ ਕਰ ਗਏ ਨੇ ।

ਐਸੇ ਲਿਖਾਰੀਆਂ ਨੂੰ , ਲਾਹਨਤ ਮੈਂ ਭੇਜਦਾਂ ਜੋ ,
ਇਖ਼ਲਾਕ ਹਾਕਮਾ ਦੇ , ਪੈਰਾਂ \'ਚ ਧਰ ਗਏ ਨੇ ।

ਕਿਰਤੀ ਜਮਾਤ ਵਾਸਤੇ , ਜਦ ਵੀ ਮੈਂ ਗੀਤ ਗਾਇਆ ,
ਸੁਲਤਾਨ ਮੇਰੇ ਗਾਉਣ \'ਤੇ , ਇਤਰਾਜ਼ ਕਰ ਗਏ ਨੇ ।

\"ਤਨਵੀਰ \"ਉਹ ਕਿਵੇਂ ਹਨ , ਸ਼ਤਰੰਜ ਦੇ ਖਿਡਾਰੀ , 
ਜੋ ਖੇਡਣੇ ਤੋਂ ਪਹਿਲਾਂ , ਬਾਜੀ ਨੂੰ ਹਰ ਗਏ ਨੇ ।

2016-05-31
Comments
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)