Punjabi Lekhak

 

.. (Home) ਮੁੱਖ ਸਫ਼ਾ (AboutUs) ਸਾਡੇ ਬਾਰੇ (Contact) ਸਾਡਾ ਪਤਾ (Fonts) ਫੌਂਟਸ (Links) ਹੋਰ ਸੰਪਰਕ

 
 
 
 
 
 
 
ਰੁਬਾਈਆਂ ਮੇਰੀਆਂ ਜਾਈਆਂ - ਰਘਬੀਰ ਸਿੰਘ ਤੀਰ.

     ਹਨੇਰਿਆਂ ‘ਚ ਬਾਲ ਦੀਵੇ ਚੌਗਿਰਦਾ ਰੌਸ਼ਨ ਕਰ ਗਿਆ।   

ਬੇਨੂਰ ਪਈਆਂ ਅੱਖੀਆਂ ਨੂੰ ਨਾਲ ਸੁਪਨਿਆਂ ਭਰ ਗਿਆ।

ਮੌਤ ਤਾਂ ਜਿੰਦਗੀ ਇੱਕ ਮਾਮੂਲੀ ਬਦਲ ਹੈ,

ਕੌਣ ਕਹਿੰਦਾ ਇਸ ਜਹਾਨੋਂ ‘ਤੀਰ’ ਕਦ ਦਾ ਮਰ ਗਿਆ।
 

              ਦੁੱਖਾਂ ਸੰਗ ਨਿਭਾਉਣ ਵਾਲੇ ਵੀ ਲੋਕ ਹੁੰਦੇ ਨੇ।

              ਸਿਰ ਤਲੀ ‘ਤੇ ਟਿਕਾਉਣ ਵਾਲੇ ਵੀ ਲੋਕ ਹੁੰਦੇ ਨੇ।

              ਵੱਖਰੀ ਗੱਲ ਏ ਸਿਰਾਂ ਦੀ ਗਿਣਤੀ ਘੱਟ ਹੁੰਦੀ ਹੈ,

              ਮੁਰਦਿਆਂ ‘ਚ ਰੂਹ ਪਾਉਣ ਵਾਲੇ ਵੀ ਲੋਕ ਹੁੰਦੇ ਨੇ।

ਗ਼ੁੱਲ ਦਾ ਰਾਖਾ ਖ਼ਾਰ ਹੁੰਦਾ ਏ, ਕਰੇ ਉਹਦੀ ਖਵਾਲੀੇ।

ਪੁੱਤਰਾਂ ਵਾਂਗੂੰ ਉਹ ਪਾਲਦਾ, ਕਾਮਲ ਬਾਗ਼ ਦਾ ਮਾਲੀ।

ਜੀਵਨ ਪੱਥ ਤੇ ਤੁਰਦੇ ਰਹਿਣਾ ਜ਼ਿੰਦਗੀ ਦਾ ਹੈ ਖਾਸਾ,

ਰੱਬ ਮਾਲੀ ਨੂੰ ਯਾਦ ਕਰੀ ਜਾ, ਰਹੇ ਨਾ ਝੋਲੀ ਖਾਲੀ।

                  ਬਣ ਮੂਰਤ ਅਪਣੇ ਮੰਦਰ ਦੀ ਤੇਰੇ ਅੰਦਰ ਤੇਰਾ ਮੰਦਰ ਹੈ।

              ਉਹ ਨੱਚ ਕੇ ਆਪੇ ਖੇਡ ਰਿਹਾ ਤੇ ਆਪੇ ਆਪ ਕਲੰਦਰ ਹੈ।

              ਹਰ ਹਿਰਦਾ ਸ਼ੀਸ਼ੇ ਵਰਗਾ ਹੈ ਨਾ ਮੈਲਾ ਇਸ ਨੂੰ ਹੋਣ ਦਈਂ,

              ਪਾ ਰੱਸੀ ਅਪਣੇ ਮਨ ਤਾਈਂ, ਮਨ ਡਾਢਾ ਹੁਨਰੀ ਬੰਦਰ ਹੈ।

ਪਰਤ-ਦਰ-ਪਰਤ ਗ਼ਮਾਂ ਨੂੰ ਖੋਹਲਦਾ ਰਿਹਾ ਹਾਂ।

ਮੁਸੀਬਤ ਸਹੇੜ ਲਈ ਕਿਉਂ ਸੱਚ ਬੋਲਦਾ ਰਿਹਾ ਹਾਂ।                   
              
           ਹਰ ਪਰਤ ਵਿੱਚ ਆਹਾਂ ਹੰਝੂ ਅਤੇ ਸਿਸਕੀਆਂ,

ਸਬੱਬ ਇਨ੍ਹਾਂ ਦਾ ਸਦਾ ਹੀ ਮੈਂ ਟੋਲਦਾ ਰਿਹਾ ਹਾਂ।

                  ਰਕੀਬਾਂ ਦੇ ਘਰੋਂ ਕਿਉਂ ਕਲ੍ਹੇ ਸਹੇੜ ਆਇਆ ਏਂ ?

              ਖੁਲ੍ਹਦੇ ਖੁਲ੍ਹਦੇ ਦਰਵਾਜ਼ੇ ਕਿਉਂ ਭੇੜ ਆਇਆ ਏਂ ?

              ਮਿਟ ਜਾਣ ਦਿੰਦਾ ਇਹ ਦਿਲਾਂ ਦੇ ਫਾਸਲੇ,

              ਕਿਉਂ ਸਸਤੇ ‘ਚ ਹੀ ਆਪਾ ਲਿਬੇੜ ਆਇਆਂ ਏਂ ?

ਰੁੱਸੇ ਹੋਏ ਯਾਰਾਂ ਨੂੰ ਕਿੱਦਾਂ ਮਨਾਉਂਦੇ ਨੇ ਲੋਕ ?

ਇੱਕ ਦੂਜੇ ਨਾਲ ਪਿਆਰ ਕਿੱਦਾਂ ਪਾਉਂਦੇ ਨੇ ਲੋਕ ?

ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਇਹ ਦੋਸਤਾ,

ਬੜੀ ਤਰ੍ਹਾਂ ਦੇ ਜਾਲ ਵਿਛਾਉਂਦੇ ਨੇ ਲੋਕ।

              ਸਮਾਂ ਹੋਵੇ ਸੁਹਾਣਾ ਤਾਂ ਗੱਲ ਕਿਉਂ ਸੋਗ਼ਾਂ ਦੀ ?

                  ਹੱਸਦਾ ਹੋਵੇ ਦਿੱਲ ਤਾਂ ਗੱਲ ਕਿਉਂ ਰੋਗਾਂ ਦੀ ?

                  ਬਾਹਰ ਨਿਕਲ ਕੇ ਵੇਖ ਸੱਤਰੰਗੀ ਫੈਲੀ ਹੈ,

                  ਮਾਰ ਵਗਾਹ ਕੇ ਸਿਰ ‘ਤੋਂ ਪੰਡ ਇਹ ਬੋਝਾਂ ਦੀ।

                                    ***

2011-11-06
Comments
Wah Teer saab .. ikko teer ch 8 rubaaian chlaa ditia je .. Badesha
 
sachi par ke ruh khush hogi ji..........
 
Alrghit alright alright that\'s exactly what I needed!
 
ਹੇਠਾਂ ਇਸ ਰਚਨਾ ਬਾਰੇ ਆਪਣੇ ਵਿਚਾਰ ਲਿਖੋ ( ਪੰਜਾਬੀ ਲਿਖਣ ਲਈ ਯੂਨੀਕੋਡ ਵਰਤੀ ਜਾ ਸਕਦੀ ਹੈ। )
ਈਮੇਲ

     ਇਹ ਰਚਨਾ ਈਮੇਲ ਕਰੋ 

  ਵੈਬਸਾਇਟ ਸਾਂਭ ਸੰਭਾਲ : ਜਨਮੇਜਾ ਸਿੰਘ ਜੌਹਲ, ਫੋਨ 1-209-589-3367 (ਅਮਰੀਕਾ), 91-98159-45018 (ਭਾਰਤ)